0

ਹਵਸ ‘ਚ ਅੰਨ੍ਹੀ ਜਨਾਨੀ ਦੀ ਕਰਤੂਤ ਦੇਖ ਹੋਸ਼ ਉਡ ਜਾਣਗੇ , ਦੇਖੋ

ਮ੍ਰਿਤਸਰ ਦੇ ਪੁਲਿਸ ਥਾਣਾ ਜੰਡਿਆਲਾ ਦੇ ਪਿੰਡ ਫਤਿਹਪੁਰ ਨਜਦੀਕ ਹੋਏ ਦੋਹਰੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਗੁਰਪ੍ਰੀਤ ਗੋਪੀ ਦੀ ਪਤਨੀ ਅਤੇ ਉਸਦੇ ਪ੍ਰੇਮੀ ਨੂੰ ਗ੍ਰਿਫਤਾਰ ਕੀਤਾ ਹੈ। ਗੁਰਪ੍ਰੀਤ ਗੋਪੀ ਅਤੇ ਉਸਦੇ ਦੋਸਤ ਮਨਦੀਪ ਸਿੰਘ ਦਾ ਉਸ ਸਮੇਂ ਕਤਲ ਕੀਤਾ ਗਿਆ ਸੀ ਜਦੋਂ ਉਹ ਕੱਪੜੇ ਖਰੀਦਣ ਜਾ ਰਹੇ ਸਨ। ਜਿਸਦੇ ਨਾਲ ਗੁਰਪ੍ਰੀਤ ਗੋਪੀ ਨੇ ਜੀਣ-ਮਰਨ ਦੀਆਂ ਕਸਮਾਂ ਖਾਧੀਆਂ ਸਨ, ਆਖ਼ਿਰਕਾਰ ਉਸੇ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਗੁਰਪ੍ਰੀਤ ਗੋਪੀ ਅਤੇ ਉਸਦੇ ਦੋਸਤ ਦਾ ਜੰਡਿਆਲਾ ਵਿੱਚ 2 ਦਿਨ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ।

woman blind lust

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮ੍ਰਿਤਕ ਗੁਰਪ੍ਰੀਤ ਗੋਪੀ ਦੀ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲਕੇ ਉਸਦਾ ਕਤਲ ਕਰ ਦਿੱਤਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ ਅਤੇ ਉਸਦੇ ਪ੍ਰੇਮੀ ਨੂੰ ਗ੍ਰਿਫਤਾਰ ਕੀਤਾ ਹੈ। ਐਸਐਸਪੀ ਪਰਮਪਾਲ ਸਿੰਘ ਦਾ ਕਹਿਣਾ ਹੈ ਕਿ ਗੁਰਪ੍ਰੀਤ ਆਪਣੀ ਪਤਨੀ ਨੂੰ ਮਾਰਦਾ-ਕੁੱਟਦਾ ਸੀ। ਇਸ ਵਜ੍ਹਾ ਨਾਲ ਉਸਦੇ ਦੇ ਇੱਕ ਹੋਰ ਵਿਅਕਤੀ ਨਾਲ ਨਾਜਾਇਜ ਸਬੰਧ ਬਣ ਗਏ।

woman blind lust

ਜਾਣਕਾਰੀ ਅਨੁਸਾਰ ਇਹ ਪ੍ਰੇਮੀ ਜੋੜਾ ਗੁਰਪ੍ਰੀਤ ਸਿੰਘ ਨੂੰ ਆਪਣੇ ਰਾਹ ਵਿੱਚ ਰੋੜਾ ਸਮਝਦਾ ਸੀ, ਜਿਸ ਕਾਰਨ ਉਨ੍ਹਾਂ ਨੇ ਇਹ ਖੌਫਨਾਕ ਵਾਰਦਾਤ ਕਰਨ ਦਾ ਇਰਾਦਾ ਕੀਤਾ। ਗੁਰਪ੍ਰੀਤ ਦੀ ਪਤਨੀ ਵੱਲੋਂ ਲਗਾਤਾਰ ਆਪਣੇ ਪ੍ਰੇਮੀ ਉਤੇ ਦਬਾਅ ਬਣਾਇਆ ਜਾ ਰਿਹਾ ਸੀ ਕਿ ਉਹ ਉਸਨੂੰ ਆਪਣੇ ਰਾਹ ਵਿੱਚੋਂ ਹਟਾਵੇ।

woman blind lust

ਇਸ ਔਰਤ ਦੇ ਦਬਾਅ ਹੇਠ ਆਉਂਦਿਆਂ ਉਕਤ ਪ੍ਰੇਮੀ ਨੇ ਪਹਿਲਾਂ ਤਾਂ ਗੁਰਪ੍ਰੀਤ ਸਿੰਘ ਅਤੇ ਉਸਦੇ ਦੋਸਤ ਨਾਲ ਘਰੇ ਸ਼ਰਾਬ ਪੀਤੀ ਅਤੇ ਫਿਰ ਉਨ੍ਹਾਂ ਨੂੰ ਨਾਲ ਲੈ ਕੇ ਖਰੀਦਦਾਰੀ ਕਰਨ ਚਲਾ ਗਿਆ। ਰਸਤੇ ਵਿੱਚ ਪਹੁੰਚ ਕੇ ਉਸਨੇ ਤੇਜਧਾਰ ਹਥਿਆਰ ਨਾਲ ਸ਼ਰਾਬੀ ਹੋਏ ਗੁਰਪ੍ਰੀਤ ਸਿੰਘ ਅਤੇ ਉਸਦੇ ਦੋਸਤ ਦਾ ਕਤਲ ਕਰ ਦਿੱਤਾ।

ਪੁਲਿਸ ਅਧਿਕਾਰੀਆਂ ਮੁਤਾਬਿਕ ਇਸ ਕੇਸ ਦੀ ਵਿਗਿਆਨਕ ਢੰਗ ਨਾਲ ਜਾਂਚ ਕੀਤੀ ਗਈ, ਜਿਸ ਵਿੱਚ ਇਹ ਸਾਫ ਹੋ ਗਿਆ ਕਿ ਕਤਲ ਨਜਾਇਜ ਸਬੰਧਾਂ ਕਾਰਨ ਕੀਤਾ ਗਿਆ ਹੈ। ਪੁਲਿਸ ਨੇ ਸਾਰੇ ਸਬੂਤ ਇਕੱਠੇ ਕੀਤੇ ਅਤੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਤੇਜਧਾਰ ਹਥਿਆਰ ਅਤੇ ਮੋਬਾਇਲ ਬਰਾਮਦ ਕੀਤੇ ਹਨ। ਬਰਾਮਦ ਕੀਤੇ ਗਏ ਮੋਬਾਇਲ ਉਤੇ ਇਹ ਪ੍ਰੇਮੀ ਜੋੜਾ ਆਪਸ ਵਿੱਚ ਗੱਲ੍ਹਾਂ ਕਰਦਾ ਹੁੰਦਾ ਸੀ।

woman blind lust

ਪੁਲਿਸ ਅਧਿਕਾਰੀਆਂ ਮੁਤਾਬਿਕ ਮੁਲਜ਼ਮ ਨਿੰਮਾ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਸਾਲੇ ਨਾਲ ਕੰਮ ਕਰਦਾ ਹੁੰਦਾ ਸੀ ਅਤੇ ਇਸੇ ਦੌਰਾਨ ਮ੍ਰਿਤਕ ਦੀ ਪਤਨੀ ਅਤੇ ਮੁਲਜ਼ਮ ਦੇ ਨਜਾਇਜ ਸਬੰਧ ਕਾਇਮ ਹੋ ਗਏ। ਥੋੜੇ ਦਿਨ੍ਹਾਂ ਵਿੱਚ ਮ੍ਰਿਤਕ ਦੇ ਸਾਲੇ ਦਾ ਵਿਆਹ ਸੀ ਅਤੇ ਮੁਲਜ਼ਮ ਵਿਆਹ ਤੋਂ ਪਹਿਲਾਂ-ਪਹਿਲਾਂ ਇਸ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸਨ ਅਤੇ ਉਨ੍ਹਾਂ ਵੱਲੋਂ ਇਹ ਵਾਰਦਾਤ ਕਰ ਵੀ ਦਿੱਤੀ ਗਈ। ਮ੍ਰਿਤਕ ਗੁਰਪ੍ਰੀਤ ਸਿੰਘ ਦਾ ਦੋਸਤ ਮਨਦੀਪ ਕਿਉਂਕਿ ਵਾਰਦਾਤ ਵੇਲੇ ਮੌਜੂਦ ਸੀ, ਇਸ ਲਈ ਮੁਲਜ਼ਮ ਨੇ ਉਸਨੂੰ ਵੀ ਖਤਮ ਕਰ ਦਿੱਤਾ।

woman blind lust

ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੋਵਾਂ ਮੁਲਜ਼ਮਾਂ ਨੇ ਇਹ ਕਿਹਾ ਹੈ ਕਿ ਗੁਰਪ੍ਰੀਤ ਸਿੰਘ ਆਪਣੀ ਘਰਵਾਲੀ ਨੂੰ ਕੁੱਟਦਾ-ਮਾਰਦਾ ਸੀ, ਜਿਸ ਕਾਰਨ ਉਨ੍ਹਾਂ ਵਿੱਚ ਨਜਾਇਜ ਸਬੰਧ ਬਣੇ। ਫਿਲਹਾਲ ਪੁਲਿਸ ਵੱਲੋਂ ਇਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

admin

Leave a Reply

Your email address will not be published. Required fields are marked *