0

ਸ਼ਾਹਰੁਖ ਖਾਨ ਦੀ ਅਜਿਹੀ ਗੱਲ ਸੁਣ ਕੇ ਸਾਰਿਆਂ ਸਾਹਮਣੇ ਫੁੱਟ-ਫੁੱਟ ਰੋਈ ਦੀਪਿਕਾ ਪਾਦੂਕੋਣ, ਵੀਡੀਓ ਵਾਇਰਲ

ਅਦਾਕਾਰਾ ਦੀਪਿਕਾ ਪਾਦੂਕੋਣ ਬਾਲੀਵੁੱਡ ਦੀ ਬੈਸਟ ਅਦਾਕਾਰਾ ‘ਚੋਂ ਇਕ ਮੰਨੀ ਜਾਂਦੀ ਹੈ। ਦੀਪਿਕਾ ਪਾਦੂਕੋਣ ਨੇ ਆਪਣਾ ਬਾਲੀਵੁੱਡ ਡੈਬਿਊ ਸ਼ਾਹਰੁਖ ਖਾਨ ਦੀ ਫਿਲਮ ‘ਓਮ ਸ਼ਾਂਤੀ ਓਮ’ ਨਾਲ ਕੀਤਾ ਸੀ। ਇਸ ਦੌਰਾਨ ਦੋਹਾਂ ‘ਚ ਕਾਫੀ ਚੰਗੀ ਬੌਡਿੰਗ ਵੀ ਹੈ। ਇਕ ਸ਼ੋਅ ‘ਚ ਸ਼ਾਹਰੁਖ ਖਾਨ ਦੀਪਿਕਾ ਪਾਦੂਕੋਣ ਦਾ ਇੰਟਰਵਿਊ ਲੈ ਰਹੇ ਹਨ ਪਰ ਇਸ ਦੌਰਾਨ ਕੁਝ ਅਜਿਹਾ ਹੁੰਦਾ ਹੈ ਕਿ ਦੀਪਿਕਾ ਦੀਆਂ ਅੱਖਾਂ ‘ਚੋਂ ਅੱਥਰੂ ਆਉਣ ਲੱਗ ਜਾਂਦੇ ਹਨ। ਤਾਂ ਕਿ ਸ਼ਾਹਰੁਖ ਖਾਨ ਦੀਪਿਕਾ ਪਾਦੂਕੋਣ ਨੂੰ ਰੁਵਾ ਰਹੇ ਹਨ? ਅਸਲ ‘ਚ ਇਹ ਵੀਡੀਓ ਇਕ ਐਵਾਰਡਜ਼ ਸ਼ੋਅ ਦੌਰਾਨ ਸ਼ੂਟ ਕੀਤਾ ਗਿਆ ਹੈ।

ਇਸ ‘ਚ ਸ਼ਾਹਰੁਖ ਦੀਪਿਕਾ ਤੋਂ ਉਸ ਦੇ ਬਾਲੀਵੁੱਡ ਕਰੀਅਰ ਦੇ ਸਫਰ ਦੀ ਗੱਲ ਕਰਦੇ ਹਨ। ਇਸ ਦੌਰਾਨ ਸ਼ਾਹਰੁਖ ਉਸ ਨੂੰ ਇਕ ਚਿੱਠੀ ਦਿਖਾਉਂਦੇ ਹਨ। ਸ਼ਾਹਰੁਖ ਦੀਪਿਕਾ ਨੂੰ ਖੁਦ ਉਹ ਪੱਤਰ ਪੜ੍ਹ ਕੇ ਸੁਣਾਉਂਦਾ ਹੈ। ਇਹ ਪੱਤਰ ਹੋਰ ਕਿਸੇ ਦਾ ਨਹੀਂ ਸਗੋਂ ਖੁਦ ਦੀਪਿਕਾ ਦੀ ਮੰਮੀ ਉਜਵਲਾ ਪਾਦੂਕੋਣ ਦਾ ਹੁੰਦਾ ਹੈ। ਦੀਪਿਕਾ ਦੀ ਮੰਮੀ ਉਸ ਨੂੰ ਪੱਤਰ ‘ਚ ਲਿਖ ਦੀ ਹੈ ਕਿ ਉਹ ਆਪਣੀ ਬੇਟੀ ‘ਤੇ ਮਾਣ ਕਰਦੀ ਹੈ। ਉਹ ਆਪਣੀ ਫੀਲਡ ‘ਚ ਬਹੁਤ ਚੰਗਾ ਕੰਮ ਕਰ ਰਹੀ ਹੈ।ਦੀਪਿਕਾ ਦੀ ਮੰਮੀ ਦੱਸਦੀ ਹੈ ਕਿ, ਬਚਪਨ ‘ਚ ਦੀਪਿਕਾ ਇਕ ਟੌਮਬੁਆਏ ਸੀ। ਉਜਵਲਾ ਦੱਸਦੀ ਹੈ ਕਿ ਦੀਪਿਕਾ ਨੇ ਇਹ ਮੁਕਾਮ ਹਾਸਲ ਕਰਨ ਲਈ ਸਖਤ ਮਿਹਨਤ ਕੀਤੀ ਹੈ।ਦੀਪਿਕਾ ਦੀ ਮੰਮੀ ਦਾ ਕਹਿਣਾ ਹੈ ਕਿ, ਉਨ੍ਹਾਂ ਨੇ ਇਥੋ ਤੱਕ ਪਹੁੰਚਣ ਲਈ ਕਈ ਤਿਆਗ ਦਿੱਤੇ ਹਨ। ਦੀਪਿਕਾ ਦੀ ਮੰਮੀ ਇਹ ਵੀ ਦੱਸਦੀ ਹੈ ਕਿ ਕਿਵੇਂ ਦੀਪਿਕਾ ਇਕੱਲੀ ਹੀ ਆਪਣਾ ਘਰ ਤੇ ਦਫਤਰ ਨੂੰ ਖੁਦ ਸੰਭਾਲਦੀ ਹੈ। ਮਾਂ ਦੇ ਇਸ ਪੱਤਰ ਨੂੰ ਸੁਣ ਕੇ ਦੀਪਿਕਾ ਇਮੋਸ਼ਨਲ ਹੋ ਜਾਂਦੀ ਹੈ ਤੇ ਅੱਖਾਂ ‘ਚ ਪਾਣੀ ਆ ਜਾਂਦਾ ਹੈ। ਇਸ ਦੌਰਾਨ ਉਹ ਰੌਣ ਲੱਗ ਜਾਂਦੀ ਹੈ। ਇਸ ਤੋਂ ਬਾਅਦ ਸ਼ਾਹਰੁਖ ਖਾਨ ਆਪਣੀ ਜਗ੍ਹਾ ਤੋਂ ਉੱਠ ਕੇ ਦੀਪਿਕਾ ਦੇ ਅੱਥਰੂ ਸਾਫ ਕਰਦੇ ਹਨ।ਸ਼ਾਹਰੁਖ ਖਾਨ ਦੇ ਆਪੋਜ਼ਿਟ ਫਿਲਮ ‘ਓਮ ਸ਼ਾਂਤੀ ਓਮ’ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਦੀਪਿਕਾ ਪਾਦੁਕੋਣ ਪਿਛਲੇ ਕਾਫੀ ਸਮੇਂ ਤੋਂ ਹਾਲੀਵੁੱਡ ਪ੍ਰੋਜੈਕਟ ਵਿੱਚ ਬਿਜ਼ੀ ਹੈ, ਜਿਸ ਵਿੱਚ ਉਸ ਦੇ ਨਾਲ ਵਿਨ ਡੀਜ਼ਲ ਹਨ। ਇਹ ਫਿਲਮ ਅਗਲੇ ਸਾਲ ਦੇ ਸ਼ੁਰੂ ਵਿੱਚ ਰਿਲੀਜ਼ ਹੋਵੇਗੀ। ਇਸ ਦੀ ਸ਼ੂਟਿੰਗ ਖਤਮ ਕਰ ਕੇ ਦੀਪਿਕਾ ਇੱਕ ਵਾਰ ਫਿਰ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤੀ’ ਵਿੱਚ ਦਿਖਾਈ ਦੇਣ ਵਾਲੀ ਹੈ। ਇਸ ਵਿੱਚ ਉਸ ਦੇ ਨਾਲ ਰਣਵੀਰ ਸਿੰਘ, ਸ਼ਾਹਿਦ ਕਪੂਰ ਤੇ ਆਦਿਤੀ ਰਾਓ ਹੈਦਰੀ ਹਨ। ਫਿਲਮ ਵਿੱਚ ਦੀਪਿਕਾ ਮੇਨ ਫੀਮੇਲ ਲੀਡ ਰਾਣੀ ਪਦਮਾਵਤੀ ਦਾ ਕਿਰਦਾਰ ਨਿਭਾ ਰਹੀ ਹੈ। ਇਸ ਫਿਲਮ ਨੂੰ ਲੈ ਕੇ ਦੀਪਿਕਾ ਕਾਫੀ ਉਤਸ਼ਾਹਤ ਹੈ ਅਤੇ ਦੀਪਿਕਾ ਨੇ ਆਪਣੀ ਫੀਸ ਵੀ ਕਾਫੀ ਵਧਾ ਦਿੱਤੀ ਹੈ। ਸੰਜੇ ਲੀਲਾ ਭੰਸਾਲੀ ਨੂੰ ਦੀਪਿਕਾਤੇ ਇੰਨਾ ਭਰੋਸਾ ਹੈ ਕਿ ਉਨ੍ਹਾਂ ਨੇ ਉਸ ਨੂੰ ਮੂੰਹ ਮੰਗੀ ਫੀਸ ਦੇਣ ਦਾ ਮਨ ਬਣਾ ਲਿਆ। ਇਸ ਦੇ ਇਲਾਵਾ ਡਾਇਰੈਕਟਰ ਦਿਨੇਸ਼ ਵਿਜਾਨ ਦੀ ਫਿਲਮ ‘ਰਾਬਤਾ’ ਵਿੱਚ ਉਹ ਸਪੈਸ਼ਲ ਅਪੀਅਰੈਂਸ ਕਰਦੀ ਨਜ਼ਰ ਆਏਗੀ। ਦੇਸ਼ ਭਰ ਵਿੱਚ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤੀ’ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਇਸ ਨੂੰ ਦੇਖਦੇ ਹੋਏ ਅਦਾਕਾਰਾ ਦਿਆ ਮਿਰਜ਼ਾ ਨੇ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਦੀ ਹਾਲਤ ਦਾ ਮੁੱਦਾ ਚੁੱਕਿਆ ਹੈ। ਦਿਆ ਨੇ ਸ਼ਨੀਵਾਰ ਨੂੰ ਟਵਿੱਟਰ ਉੱਤੇ ਲਿਖਿਆ , ਰਾਸ਼ਟਰੀ ਟੈਲੀਵਿਜ਼ਨ ਉੱਤੇ ਸਨਮਾਨ ਅਤੇ ਗੌਰਵ ਦੇ ਗਲਤ ਵਿਚਾਰਾਂ ਨੂੰ ਪੇਸ਼ ਕਰਨ ਲਈ ਸਾਡੇ ਦੇਸ਼ ਦੀ ਇੱਕ ਔਰਤ ਦੇ ਖਿਲਾਫ ਹਿੰਸਕ ਧਮਕੀਆਂ ਦੇ ਰਹੇ ਲੋਕ ਖੁਲ੍ਹੇਆਮ ਘੁੰਮ ਰਹੇ ਹਨ। ਸਾਡਾ ਦੇਸ਼ ਕਿਵੇਂ ਦਾ ਹੋ ਗਿਆ ਹੈ। ਜੇਕਰ ਸਾਡੇ ਦੇਸ਼ ਦੀਆਂ ਔਰਤਾਂ ਨੂੰ ਇੰਝ ਹੀ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ ਤਾਂ ਔਰਤਾਂ ਕਿਵੇਂ ਸੁਰੱਖਿਅਤ ਮਹਿਸੂਸ ਕਰਨਗੀਆਂ।

admin

Leave a Reply

Your email address will not be published. Required fields are marked *